ਇੰਗਲੈਂਡ 'ਚ ਸਿੱਖ ਔਰਤ ਗੁਰਦੁਆਰੇ ਤੋਂ ਘਰ ਜਾ ਰਹੀ ਸੀ ਵਾਪਸ, ਦੋ ਹੁੱਲੜਬਾਜ਼ਾਂ ਨੇ ਉਡਾਈ ਹਵਾ 'ਚ! |OneIndia Punjabi

2024-01-11 0

ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ ’ਚ ਤੇਜ਼ ਰਫਤਾਰ ਨਾਲ ਗੱਡੀ ਚਲਾ ਰਹੇ ਦੋ ਵਿਅਕਤੀਆਂ ਨੂੰ ਸੜਕ ’ਤੇ ਚਲ ਰਹੀ ਇਕ ਬਜ਼ੁਰਗ ਬ੍ਰਿਟਿਸ਼ ਸਿੱਖ ਔਰਤ ਨੂੰ ਟੱਕਰ ਮਾਰ ਕੇ ਜਾਨ ਤੋਂ ਮਾਰ ਦੇਣ ਦੇ ਜੁਰਮ ’ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਨਵੰਬਰ 2022 ਵਿਚ ਸੁਰਿੰਦਰ ਕੌਰ (81) ਦੀ ਮੌਤ ਤੋਂ ਬਾਅਦ ਇਸ ਹਫਤੇ ਵੋਲਵਰਹੈਂਪਟਨ ਕ੍ਰਾਊਨ ਕੋਰਟ ਨੇ ਅਰਜੁਨ ਦੁਸਾਂਝ (26) ’ਤੇ ਅੱਠ ਸਾਲ ਲਈ ਗੱਡੀ ਚਲਾਉਣ ’ਤੇ ਪਾਬੰਦੀ ਵੀ ਲਗਾ ਦਿਤੀ ਸੀ। ਸੁਰਿੰਦਰ ਕੌਰ ਅਪਣੇ ਸਥਾਨਕ ਗੁਰਦੁਆਰੇ ਤੋਂ ਘਰ ਵਾਪਸ ਜਾ ਰਹੀ ਸੀ ਜਦੋਂ ਉਸ ਨੂੰ ਟੱਕਰ ਮਾਰ ਦਿਤੀ ਗਈ। ਅਦਾਲਤ ਨੇ ਸੁਣਿਆ ਕਿ ਦੁਸਾਂਝ ਨੇ ਸਹਿ-ਦੋਸ਼ੀ ਜੈਸੇਕ ਵਿਟ੍ਰੋਵਸਕੀ (51) ਨਾਲ ਮਿਲ ਕੇ ਹਾਦਸੇ ਤੋਂ ਪਹਿਲਾਂ ਅਚਾਨਕ ਟ੍ਰੈਫਿਕ ਲਾਈਟਾਂ ’ਤੇ ਇਕ-ਦੂਜੇ ਨਾਲ ਦੌੜ ਲਾਉਣ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ’ਚ ਦੋਹਾਂ ਨੇ ਖਤਰਨਾਕ ਤਰੀਕੇ ਨਾਲ ਗੱਡੀ ਚਲਾ ਕੇ ਮੌਤ ਦਾ ਦੋਸ਼ ਕਬੂਲ ਕਰ ਲਿਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਇਕੋ ਜਿਹੀ ਸਜ਼ਾ ਸੁਣਾਈ ਗਈ ਸੀ।
.
In England, the Sikh woman was going home from the shrine, two hooligans blew in the air!
.
.
.
#englandnews #sikhwoman #punjabnews
~PR.182~

Free Traffic Exchange

Videos similaires